ਥਰਮਲ ਪਲਾਂਟ ਰੋਪੜ ਦੀ ਮੈਨੇਜਮੈਂਟ ਤੇ ਦੋਸ਼, ਠੇਕੇਦਾਰ ਨਾਲ ਮਿਲ ਕੇ ਮਜ਼ਦੂਰਾਂ ਦੇ ਪੈਸਿਆਂ 'ਤੇ ਮਾਰਿਆ ਜਾ ਰਿਹੈ ਡਾਕਾ
ਦਰਸ਼ਨ ਸਿੰਘ ਗਰੇਵਾਲ
ਰੂਪਨਗਰ 9 ਮਈ : ਇੰਪਲਾਈਜ਼ ਫੈਡਰੇਸ਼ਨ ਪੰਜਾਬ ਰਾਜ ਬਿਜਲੀ ਬੋਰਡ ਕੰਟਰੈਕਟਰ ਕਰਮਚਾਰੀ ਯੂਨੀਅਨ ਥਰਮਲ ਪਲਾਂਟ ਰੂਪਨਗਰ ਵਲੋਂ ਅੱਜ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਦੇ ਮੇਨ ਗੇਟ ਤੇ ਰੋਸ ਭਰਪੂਰ ਰੈਲੀ ਕੀਤੀ । ਰੈਲੀ ਨੂੰ ਸੰਬੋਧਨ ਕਰਦੇ ਹੋਏ ਜਨਰਲ ਸਕੱਤਰ ਸ੍ਰੀ ਅਮਰਜੀਤ ਸਿੰਘ ਵੱਲੋਂ ਦੱਸਿਆ ਗਿਆ ਕਿ ਮੁੱਖ ਇੰਜਨੀਅਰ ਥਰਮਲ ਪਲਾਂਟ, ਵਧੀਕ ਨਿਗਰਾਨ ਇੰਜੀਨੀਅਰ ਪਲਾਟ ਸਿਵਲ ਮੈਨਟੀਨਸ ਡਿਵੀਜ਼ਨ-1, ਮੁੱਖ ਭਲਾਈ ਅਫਸਰ , ਠੇਕੇਦਾਰ ਨਾਲ ਮਿਲ ਕੇ ਸਿਵਲ ਸਰਕਲ ਅਧੀਨ ਕੰਮ ਕਰਦੇ ਕਾਮਿਆਂ ਦੀਆਂ ਅਦਾਇਗੀਆਂ ਵਿੱਚ ਲੱਖਾਂ ਰੁਪਏ ਦਾ ਘਪਲਾ ਕਰ ਰਹੇ ਹਨ ਜੋ ਕਿ ਜਥੇਬੰਦੀ ਨੂੰ ਬਿਲਕੁਲ ਮਨਜ਼ੂਰ ਨਹੀਂ ਹੈ।ਸਿਵਲ ਸਰਕਲ ਅਧੀਨ ਦੀ ਸ਼ਿਵਾਲਿਕ ਕੋ:ਆਪਰੇਟਿਵ ਲੇਬਰ ਸੋਸਾਇਟੀ ਦੇ ਠੇਕੇਦਾਰ ਦਾ ਟੈਂਡਰ ਖਤਮ ਹੋਏ ਲਗਭਗ ਛੇ ਮਹੀਨੇ ਹੋ ਚੁੱਕੇ ਹਨ ਟੈਂਡਰ ਦੇ ਹਿਸਾਬ ਨਾਲ ਟੈਂਡਰ ਖਤਮ ਹੋਣ ਦੇ 45 ਦਿਨਾਂ ਦੇ ਅੰਦਰ ਅੰਦਰ ਠੇਕੇਦਾਰ ਨੇ ਕਾਮਿਆਂ ਦੀਆਂ ਸਾਰੀਆਂ ਅਦਾਇਗੀਆਂ ਜਿਵੇਂ ਕਿ ਬੋਨਸ, ਲੀਵਇੰਨ ਕੈਸਮੈਟ ਅਤੇ
ਗਰੈਚਟੀ, ਰੀਟੈਚਮੈਂਟ ਆਦਿ ਦੇਣੀਆਂ ਹੁੰਦੀਆਂ ਹਨ। ਪ੍ਰੰਤੂ ਇਸ ਸੋਸਾਇਟੀ ਦੇ ਠੇਕੇਦਾਰ ਨੇ ਅਧਿਕਾਰੀਆਂ ਦੀ ਮਿਲੀ ਭੁਗਤ ਨਾਲ ਅਜੇ ਤੱਕ ਪੂਰੀਆਂ ਅਦਾਇਗੀਆਂ ਨਹੀਂ ਕੀਤੀਆਂ ਲਗਭਗ 6 ਲੱਖ ਰੁਪਏ ਦੀਆਂ ਅਦਾਇਗੀਆਂ ਨੂੰ ਵੱਟੇ ਖਾਤੇ ਪਾ ਕੇ ਆਪਣੀ ਸੇਫ ਗਾਰਡ ਸਕਿਉਰਟੀ ਲੈਣ ਲਈ ਤਰਲੋ ਮੱਛੀ ਹੋਏ ਪਏ ਹਨ ਇਸ ਸਬੰਧ ਵਿੱਚ ਮੁੱਖ ਇੰਜੀਨੀਅਰ ਦੇ ਨਾਲ ਦੋ ਵਾਰ ਮੀਟਿੰਗਾਂ ਵੀ ਹੋਈਆਂ ਹਨ ਪਰੰਤੂ ਅਧਿਕਾਰੀ ਕੋਈ ਵੀ ਠੋਸ ਫੈਸਲਾ ਨਹੀਂ ਲੈ ਰਹੇ ਹਨ ਮੀਟਿੰਗ ਵਿੱਚ ਸਾਫ ਨਜ਼ਰ ਆ ਰਿਹਾ ਹੈ ਕਿ ਥਰਮਲ ਦੀ ਮੈਨੇਜਮੈਂਟ ਠੇਕੇਦਾਰ ਨਾਲ ਮਿਲੀ ਹੋਈ ਹੈ ਜਥੇਬੰਦੀ ਨੇ ਫੈਸਲਾ ਕੀਤਾ ਹੈ ਕਿ ਜਦੋਂ ਤੱਕ ਕਾਮਿਆਂ ਦੀਆਂ ਪੂਰੀਆਂ ਅਦਾਇਗੀਆਂ ਉਹਨਾਂ ਦੇ ਬੈਂਕ ਖਾਤਿਆਂ ਵਿੱਚ ਜਮਾਂ ਨਹੀਂ ਹੋ ਜਾਂਦੀਆਂ ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ ਇਸ ਸੰਘਰਸ਼ ਦੀ ਲੜੀ ਵਿੱਚ ਮਿਤੀ 17-05- 24 ਨੂੰ ਥਰਮਲ ਦੇ ਮੇਨ ਗੇਟ ਤੇ ਆਰਥੀ ਫੂਕ ਮੁਜਾਰਾ ਕੀਤਾ ਜਾਵੇਗਾ। ਇਸ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਜਥੇਬੰਦੀ ਦੇ ਸਰਪ੍ਰਸਤ ਹਰਮੇਸ਼ ਧੀਮਾਨ ਨੇ ਬਿਜਲੀ ਮੰਤਰੀ ਅਤੇ ਸੀ.ਐਮ.ਡੀ ਪਾਵਰਕਾਮ ਤੋਂ ਮੰਗ ਕੀਤੀ ਹੈ ਕਿ ਉਪਰੋਕਤ ਮਾਮਲੇ ਦੀ ਨਿਰਪੱਖ ਜਾਂਚ ਕਰਵਾ ਕੇ ਕਾਮਿਆਂ ਨੂੰ ਉਹਨਾਂ ਦੀਆਂ ਪੂਰੀਆਂ ਅਦਾਇਗੀਆਂ ਦਵਾਈਆਂ ਜਾਣ ਅਤੇ ਦੋਸ਼ੀਆਂ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇ। ਇਸ ਰੈਲੀ ਵਿੱਚ ਉਪਰੋਕਤ ਤੋਂ ਇਲਾਵਾ ਕੁਲਦੀਪ ਸਿੰਘ ਮਿਨਹਾਸ , ਰਾਜ ਕੁਮਾਰ ਕੋਹਲੀ ਜਨਰਲ ਸਕੱਤਰ ਇੰਮਪਲਾਈ ਫੈਡਰੇਸ਼ਨ, ਜਸਪਾਲ ਸਿੰਘ ਮੀਤ ਪ੍ਰਧਾਨ ਕੰਟਰੈਕਟ ਕਰਮਚਾਰੀ ਯੂਨੀਅਨ, ਰਵਿੰਦਰ ਕੁਮਾਰ ਡਿਪਟੀ ਜਨਰਲ ਸਕੱਤਰ ਇੰਪਲਾਈਜ ਫੈਡਰੇਸ਼ਨ, ਬਲਵਿੰਦਰ ਸਿੰਘ ਪ੍ਰਧਾਨ ਇੰਪਲਾਈਜ਼ ਫੈਡਰੇਸ਼ਨ ਤੇ ਰਜਿੰਦਰ ਸਿੰਘ ਪ੍ਰਧਾਨ ਕੰਟਰੈਕਟਰ ਕਰਮਚਾਰੀ ਯੂਨੀਅਨ ਵੱਲੋਂ ਵੀ ਸੰਬੋਧਨ ਕੀਤਾ।